Simple guy from fields of Punjab, caught in the whirlwind of technology
ਇੱਕ ਆਸ਼ਾ ਅਸਮਾਨੀ ਉੱਡਣ ਦੀ,
ਤੇ ਡਰ ਅੱਧਵਾਟੇ ਡਿੱਗਣ ਦਾ |
ਇੱਕ ਖਾਮੋਸ਼ੀ ਮੇਰਿਆਂ ਬੋਲਾਂ ਦੀ,
ਤੇ ਰੌਲਾ ਰੱਪਾ ਵਿਚਾਰਾਂ ਦਾ |
ਇਹ ਚਾਹਤ ਉਸ ਨੂੰ ਪਾਵਣ ਦੀ
ਤੇ ਸੱਚ ਉਸਦੇ ਨਾ ਆਵਣ ਦਾ |
ਅਜੇ ਤਾਂ ਸਭ ਕੁਝ ਧੁੰਦਲਾ ਹੈ,
ਕਿਰਨਾਂ ਦੀ ਆਸ਼ਾ ਰੱਖਦਾ ਹਾਂ |
ਧੁੱਪ ਬੜੀ ਐ ਤੇਜ ਅਜੇ,
ਮੈਂ ਠੰਡੀਆਂ ਛਾਂਵਾਂ ਮੰਗਦਾ ਹਾਂ |
[ Jasdeep ]